PSEB 10th Result 2024: 10ਵੀਂ ਦੇ ਨਤੀਜਿਆਂ 'ਚੋਂ ਵਿਦਿਆਰਥਣ ਸਿਮਰਨ ਕੌਰ ਨੇ ਹਾਸਲ ਕੀਤਾ 15ਵਾਂ ਸਥਾਨ
ਸਿਮਰਨ ਕੌਰ ਦਾ ਸੁਪਨਾ ਹੈ ਕਿ ਉਹ ਭਵਿੱਖ ਵਿੱਚ ਬਤੌਰ ਜੱਜ ਬਣ ਕੇ ਆਪਣੀਆਂ ਸੇਵਾਵਾਂ ਨਿਭਾਵੇ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 18 ਅਪ੍ਰੈਲ 2024:- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਦੱਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਬਾਬਾ ਬੀਰਮ ਦਾਸ ਡੀ .ਏ .ਵੀ.ਸਕੂਲ ਚਨਾਰਥਲ ਖੁਰਦ ਦੀ ਵਿਦਿਆਰਥਣ ਸਿਮਰਨ ਕੌਰ ਪੁੱਤਰੀ ਸ. ਮਲਕੀਤ ਸਿੰਘ ਵਾਸੀ ਸਰਾਣਾ (ਜ਼ਿਲਾ ਫ਼ਤਿਹਗੜ੍ਹ ਸਾਹਿਬ) ਨੇ ਮੈਰਿਟ ਸੂਚੀ ਵਿਚ 97.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 15 ਵਾਂ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ. ਗੁਰਪ੍ਰੀਤ ਸਿੰਘ ਉਨਾਂ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ, ਕਿ ਇਹ ਸਾਡੇ ਸਮੂੰਹ ਅਧਿਆਪਕ ਅਤੇ ਪੂਰੇ ਸਕੂਲ ਲਈ ਮਾਣ ਮਾਣ ਵਾਲੀ ਗੱਲ ਹੈ। ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਸਿਮਰਨ ਕੌਰ ਆਉਣ ਵਾਲੇ ਸਮੇਂ ਵਿੱਚ ਆਪਣੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਹਮੇਸ਼ਾ ਚਮਕਾਉਂਦੀ ਰਹੇਗੀ। ਸਾਨੂੰ ਇਸ ਮਿਹਨਤੀ ਵਿਦਿਆਰਥਣ ਸਿਮਰਨ ਕੌਰ ਤੋਂ ਅੱਗੇ ਵੀ ਭਵਿੱਖ ਵਿੱਚ ਬਹੁਤ ਸਾਰੀਆਂ ਉਮੀਦਾਂ ਹਨ। ਸਿਮਰਨ ਕੌਰ ਦੇ ਪਿਤਾ ਸ. ਮਲਕੀਤ ਸਿੰਘ ਜੋ ਕਿ ਆਪ ਵੀ ਪੰਜਾਬੀ ਦੇ ਸਰਕਾਰੀ ਅਧਿਆਪਕ ਹਨ।ਉਹਨਾਂ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ,ਕਿ ਮੇਰੀ ਬੇਟੀ ਸਿਮਰਨ ਕੌਰ ਨੇ ਪੂਰੇ ਪੰਜਾਬ ਵਿੱਚੋਂ 15ਵਾਂ ਸਥਾਨ ਲੈਕੇ ਮੇਰੇ ਸਮੂੰਹ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਸਿਮਰਨ ਕੌਰ ਨੇ ਆਪਣੇ ਮਾਪਿਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਅੱਗੇ ਭਵਿੱਖ ਵਿੱਚ ਉਸ ਦਾ ਸੁਪਨਾ ਹੈ।ਕਿ ਉਹ ਲਾਅ ਕਰਕੇ ਇੱਕ ਬਤੌਰ ਜੱਜ ਦੇ ਸੇਵਾਵਾਂ ਨਿਭਾਵੇ। ਅਸੀਂ ਉਮੀਦ ਕਰਦੇ ਹਾਂ ਕਿ ਸਿਮਰਨ ਕੌਰ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਇਹ ਵਿਦਿਆਰਥਣ ਹਮੇਸ਼ਾ ਦਿਲ ਲਗਾ ਕੇ ਆਪਣੀ ਮਿਹਨਤ ਕਰਦੀ ਰਹੇ।